Login to make your Collection, Create Playlists and Favourite Songs

Login / Register
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ: ਖੇਡਾਂ ਤੇ ਖਿਡਾਰੀਆਂ ਬਾਰੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਨਵਦੀਪ ਸਿੰਘ ਗਿੱਲ ਨਾਲ ਖਾਸ ਮੁਲਾਕਾਤ

00:18:34
Report
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਪੇਸ਼ੇ ਵਜੋਂ ਪੰਜਾਬ ਸਰਕਾਰ ਵਿੱਚ ਲੋਕ ਸੰਪਰਕ ਅਫਸਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਨਵਦੀਪ ਸਿੰਘ ਗਿੱਲ ਵਲੋਂ ਹੁਣ ਤੱਕ ਖੇਡ ਸਾਹਿਤ ਦੀ ਝੋਲੀ ਵਿੱਚ 14 ਪੁਸਤਕਾਂ ਪਾਈਆਂ ਜਾ ਚੁੱਕੀਆਂ ਹਨ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਦਿੱਗਜ ਖਿਡਾਰੀਆਂ ਬਾਰੇ ਨਵਦੀਪ ਗਿੱਲ ਵਲੋਂ ਲਿਖੀ ਪੁਸਤਕ ‘ਪੰਜ ਆਬ ਦੇ ਸ਼ਾਹ ਅਸਵਾਰ’ ਹਾਲ ਹੀ ਵਿੱਚ ਲਾਹੌਰ ਵਿਖੇ ਹੋਈ 34ਵੀਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਦੀ ਪੁਸਤਕ ‘ਉੱਡਣਾ ਬਾਜ’ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਸਾਹਿਤਿਕ ਪੁਸਤਕ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਨਵਦੀਪ ਗਿੱਲ ਨੇ ਪੰਜਾਬੀ ਭਾਸ਼ਾ ਅਤੇ ਖੇਡ ਸਾਹਿਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ: ਖੇਡਾਂ ਤੇ ਖਿਡਾਰੀਆਂ ਬਾਰੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਨਵਦੀਪ ਸਿੰਘ ਗਿੱਲ ਨਾਲ ਖਾਸ ਮੁਲਾਕਾਤ

View more comments
View All Notifications